(via (10) SPIDER-MAN: INTO THE SPIDER-VERSE - Official Trailer #2 (HD) - YouTube)
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ Man Haalee Kirasaanee Karanee Saram Paanee Than Khaeth ||
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ Naam Beej Santhokh Suhaagaa Rakh Gareebee Vaes ||
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ Bhaao Karam Kar Janmasee Sae Ghar Bhaagath Dhaekh ||1||
ਬਾਬਾ ਮਾਇਆ ਸਾਥਿ ਨ ਹੋਇ ॥ Baabaa Maaeiaa Saathh N Hoe ||
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ Ein Maaeiaa Jag Mohiaa Viralaa Boojhai Koe || Rehaao ||
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ Haan Hatt Kar Aarajaa Sach Naam Kar Vathh ||
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ Surath Soch Kar Bhaanddasaal This Vich This No Rakh ||
ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ Vanajaariaa Sio Vanaj Kar Lai Laahaa Man Has ||2||
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ Sun Saasath Soudhaagaree Sath Ghorrae Lai Chal ||
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ Kharach Bann Changiaaeeaa Math Man Jaanehi Kal ||
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ Nirankaar Kai Dhaes Jaahi Thaa Sukh Lehehi Mehal ||3||
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ Laae Chith Kar Chaakaree Mann Naam Kar Kanm ||
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ Bann Badheeaa Kar Dhhaavanee Thaa Ko Aakhai Dhhann ||
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ Naanak Vaekhai Nadhar Kar Charrai Chavagan Vann ||4||2||
- Guru Nanak, SGGS A596P1
ਜਾ ਕਉ ਅਪਨੀ ਕਿਰਪਾ ਧਾਰੈ ॥ Jaa Ko Apanee Kirapaa Dhhaarai ||
ਸੋ ਜਨੁ ਰਸਨਾ ਨਾਮੁ ਉਚਾਰੈ ॥੧॥ So Jan Rasanaa Naam Ouchaarai ||1||
ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥ Har Bisarath Sehasaa Dhukh Biaapai ||
ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥ Simarath Naam Bharam Bho Bhaagai ||1|| Rehaao ||
ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥ Har Keerathan Sunai Har Keerathan Gaavai ||
ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥੨॥ This Jan Dhookh Nikatt Nehee Aavai ||2||
ਹਰਿ ਕੀ ਟਹਲ ਕਰਤ ਜਨੁ ਸੋਹੈ ॥ Har Kee Ttehal Karath Jan Sohai ||
ਤਾ ਕਉ ਮਾਇਆ ਅਗਨਿ ਨ ਪੋਹੈ ॥੩॥ Thaa Ko Maaeiaa Agan N Pohai ||3||
ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥ Man Than Mukh Har Naam Dhaeiaal ||
ਨਾਨਕ ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥ Naanak Thajeealae Avar Janjaal ||4||52||121||
- SGGS A190P7